menu
Read online latest news from punjab, usa, canada | Punjabi newspaper |
Read online latest news from punjab, usa, canada | Punjabi newspaper |
Apna Punjab Media is leading Punjabi newspaper & News Channel in USA to read & watch latest USA Punjabi news, news from Punjab, USA, , New york and worldwide

Read online latest news from punjab, usa, canada | Punjabi newspaper |

 ਜ਼ਿਲ੍ਹਾ ਫਰੀਦਕੋਟ ਅੰਦਰ ਅੱਜ ਕੋਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਸੱਤ ਹੋ ਗਈ ਹੈ।ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਤਿੰਨ ਕੋਟਕਪੁਰਾ ਦੇ ਮੁਹੱਲਾ ਪ੍ਰੇਮ ਨਗਰ ਅਤੇ ਦੋ ਮੁਹੱਲਾ ਸੁਰਗਾਪੁਰੀ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੇਟ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਕੋਵਿਡ 19 ਨੂੰ ਲੈ ਕੇ ਡਾ. ਹਰਕੰਵਲਜੀਤ ਸਿੰਘ ਐੱਸ.ਐੱਮ.ਓ. ਸਿਵਲ ਸਰਜਨ ਕੋਟਕਪੁਰਾ ਅਤੇ ਡਾ. ਪੰਕਜ ਬਾਂਸਲ ਨੋਡਲ ਅਫਸਰ ਦੀ ਅਗਵਾਈ ਡਾਕਟਰਾਂ ਦੀ ਟੀਮ ਵਲੋਂ ਲਗਾਤਾਰ ਸੈਂਪਲ ਲਈ ਜਾ ਰਹੇ ਹਨ ਅਤੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਡਾ. ਸਰਵਦੀਪ ਸਿੰਘ ਰੋਮਾਣਾ ਡਾ. ਵਿਕਰਮ ਅਤੇ ਸੰਜੀਵ ਸਿੰਗਲਾ ਫਾਰਮੇਸੀ ਅਫਸਰ ਆਦਿ ਤੇ ਆਧਾਰਿਤ ਟੀਮ ਵਲੋਂ ਇਲਾਕਾ ਸੁਰਾਗਪੁਰੀ 'ਚ ਕੀਤੀ ਟੈਸਟਿੰਗ ਦੌਰਾਨ ਇਸ ਇਲਾਕੇ ਦੋ ਦੇ ਵਿਅਕਤੀ ਪਾਜ਼ੇਟਿਵ ਆਏ ਹਨ, ਜਦਕਿ ਮੁਹੱਲਾ ਪ੍ਰੇਮ ਨਗਰ ਨਾਲ ਸਬੰਧਿਤ ਲੁਧਿਆਣਾ ਵਿਖੇ ਇਕ ਨਿੱਜੀ ਹਸਪਤਾਲ 'ਚ ਦਾਖਲ ਕੋਰੋਨਾ ਪਾਜ਼ੇਟਿਵ ਆਏ ਬਜ਼ੁਰਗ ਵਿਅਕਤੀ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਸੈਂਪਲ ਲਏ ਜਾਣ 'ਤੇ ਤਿੰਨ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 95 ਹੋ ਗਈ ਹੈ, ਜਿਨ੍ਹਾਂ 'ਚੋਂ 88 ਵਿਅਕਤੀਆਂ ਨੂੰ ਠੀਕ ਹੋਣ 'ਤੇ ਛੁੱਟੀ ਮਿਲ ਚੁੱਕੀ ਹੈ।

 ਫਤਿਹਗੜ੍ਹ ਸਾਹਿਬ 'ਚ ਬਸੀ ਪਠਾਣਾ ਦੇ ਪਿੰਡ ਵਜੀਦਪੁਰ ਵਿਖੇ ਆਰਥਿਕ ਮੰਦਹਾਲੀ ਦੇ ਚੱਲਦਿਆਂ ਪਤੀ-ਪਤਨੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਸੀ ਪਠਾਣਾਂ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਗੁਰਵਿੰਦਰ ਸਿੰਘ (27) ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਪ੍ਰਭਜੋਤ ਕੌਰ (23) ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਭਜੋਤ ਕੌਰ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਫੋਨ 'ਤੇ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਸਾਡੀ ਧੀ ਨੇ ਮਰਨ ਤੋਂ ਪਹਿਲਾਂ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ।  

ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਭਾਰਤ ਪਾਕਿ ਸਰਹੱਦ 'ਤੇ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਬੀ.ਐੱਸ.ਐੱਫ ਦੀ ਚੈੱਕ ਪੋਸਟ ਬਾਰੇਕੇ ਤੋਂ ਸਰਚ ਮੁਹਿੰਮ ਦੌਰਾਨ ਕੌਮਾਂਤਰੀ ਬਾਜ਼ਾਰ ਦੀ ਕੀਮਤ 35 ਕਰੋੜ ਰੁਪਏ ਦੀ ਸੱਤ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਖੇਪ ਪਾਕਿਸਤਾਨੀ ਸਮੱਗਲਰਾਂ ਵਲੋਂ ਇਕ ਪਲਾਸਟਿਕ ਦੇ ਕੈਨ 'ਚ ਪਾਕਿਸਤਾਨ ਵਲੋਂ ਭਾਰਤੀ ਸਰਹੱਦ 'ਤੇ ਸੁੱਟੀ ਗਈ ਸੀ। ਅੱਜ ਸਵੇਰੇ ਹੀ ਬੀ.ਐੱਸ.ਐੱਫ ਦੀ 136 ਬਟਾਲੀਅਨ ਨੇ ਇਹ ਹੈਰੋਇਨ ਦੀ ਖੇਪ ਬਾਰ ਕੇ ਚੈੱਕ ਪੋਸਟ ਤੋਂ ਸਰਚ ਦੌਰਾਨ ਬਰਾਮਦ ਕੀਤੀ ਹੈ। ਬੀ.ਐੱਸ.ਐੱਫ ਵਲੋਂ ਭਾਰਤ ਪਾਕਿਸਤਾਨ ਸਰਹੱਦ 'ਤੇ ਅਜੇ ਵੀ ਸਰਚ ਮੁਹਿੰਮ ਜਾਰੀ ਹੈ।

Apna Punjab Media is leading Punjabi newspaper & News Channel in USA to read & watch latest USA Punjabi news, news from Punjab, USA, California, Newyork.

Richmond Hill, New York, USA 11419

+1 631-835-8000

apnapunjabmedianewroom@gmail.com

Subscribe our newsletter to get the best stories into your inbox!

Read online latest news from punjab, usa, canada | Punjabi newspaper |

Read online latest news from punjab, usa, canada | Punjabi newspaper |

Read online latest news from punjab, usa, canada | Punjabi newspaper |

Read online latest news from punjab, usa, canada | Punjabi newspaper |